Patiala: 19 July, 2021
Future of Indian Education lies in digitization and Progsressive Education Policies – Prof. Karamjit Singh, VC, JGNDSOU
Future of Indian Education lies in digitization and Progressive Education Policies – Prof. Karamjit Singh, VC, JGNDSOU
The vote of thanks was presented by Vice Principal of the college Mrs. Shailendra Sidhu. Teachers from various educational institutes participated in this training workshop.
ਪਟਿਆਲਾ: 19 ਜੁਲਾਈ, 2021
ਭਾਰਤੀ ਸਿੱਖਿਆ-ਖੇਤਰ ਦਾ ਭਵਿੱਖ ਡਿਜ਼ੀਟਲ ਤਕਨੀਕਾਂ ਅਪਣਾਉਣ ਅਤੇ ਅਗਾਹ ਵਧੂ ਸਿੱਖਿਆ ਨੀਤੀਆਂ ਵਿੱਚ – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਵੱਲੋਂ ‘ਕੌਂਸਿਲ ਫ਼ਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੱਤ-ਰੋਜ਼ਾ ਵਿਰਚ{ਅਲ ਨੈਸ਼ਨਲ ਲੈਵਲ ਕੈਪਸਿਟੀ ਬਿਲਡਿੰਗ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ. ਇਸ ਪ੍ਰੋਗਰਾਮ ਦਾ ਆਗਾਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਦੁਆਰਾ ਉਦਘਾਟਨ ਕਰਨ ਨਾਲ ਹੋਇਆ ਸੀ ਅਤੇ ਇਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰੋਫੈਸਰ ਕਰਮਜੀਤ ਸਿੰਘ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ੳਪਨ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਇਸ ਸੱਤ ਰੋਜ਼ਾ ਪ੍ਰੋਗਰਾਮ ਦਾ ਉਦੇਸ਼ ਨਵੇਂ ਯੁੱਗ ਵਿੱਚ ਬਦਲੀਆਂ ਅਕਾਦਮਿਕ ਤੇ ਸਮਾਜਿਕ-ਆਰਥਿਕ ਹਾਲਤਾਂ ਦੇ ਮੱਦੇ-ਨਜ਼ਰ ਅਧਿਆਪਣ-ਵਿਧੀਆਂ ਅਤੇ ਢੰਗ-ਤਰੀਕਿਆਂ ਵਿੱਚ ਡਿਜ਼ੀਟਲ ਤਕਨੀਕਾਂ ਦੀ ਵਰਤੋਂ ਬਾਰੇ ਅਧਿਆਪਕਾਂ ਨੂੰ ਸਿਖਲਾਈ ਦੇਣਾ ਅਤੇ ਉਹਨਾਂ ਨਾਲ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਜ਼ਰੂਰੀ ਨੁਕਤਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਵਿੱਚ ਪ੍ਰਧਾਨਗੀ ਭਾਸ਼ਣ ਪ੍ਰੋ. ਨੀਲਿਮਾ ਭਗਵਤੀ, ਇੰਟਰਨੈਸ਼ਨਲ ਸੈਕਟਰੀ ਜਨਰਲ, ਕੌਂਸਿਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਤੇ ਪ੍ਰੋ.ਐਮਰਟੈਸ, ਗੁਹਾਟੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ। ਉਹਨਾਂ ਨੇ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਸਿੱਖਿਆ-ਖੇਤਰ ਤੇ ਪਏ ਪ੍ਰਭਾਵਾਂ ਅਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਪੜਾਉਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਪ੍ਰਸੰਸਾ ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ-ਮਹਿਮਾਨ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਦਮਿਕ ਤੇ ਪੜ੍ਹਾਉਣ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਨੀਤੀਆਂ, ਯੋਜਨਾਵਾਂ ਤੇ ਤਕਨੀਕੀ ਵਿਧੀਆਂ ਤੇ ਕੇਂਦਰਿਤ ਇਹਨਾਂ ਮਾਹਿਰਾਂ ਨੇ ਬਹੁਤ ਪ੍ਰਭਾਵੀ ਤਰੀਕਿਆਂ ਨਾਲ ਵਿਦਿਆਰਥੀਆਂ ਦੀ ਸਿਖਲਾਈ ਤੇ ਉਸਦੇ ਨਤੀਜਿਆਂ ਨੂੰ ਮਾਪਣ ਦੀਆਂ ਵਿਧੀਆਂ ਤੇ ਚਰਚਾ ਕੀਤੀ ਹੈ ਜੋ ਅਧਿਆਪਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਹਨਾਂ ਨੇ ਇਸ ਮੌਕੇ ਤੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ‘ਟੀਚਿਆਂ ਤੇ ਆਧਾਰਿਤ ਸਿੱਖਿਆ-ਪ੍ਰਣਾਲੀ’ ਤੇ ਵਿਸਤ੍ਰਿਤ ਚਰਚਾ ਕਰਦਿਆਂ ਭਾਰਤ ਸਰਕਾਰ ਦੁਆਰਾ ਪਿੱਛਲੇ ਦਹਾਕਿਆਂ ਵਿੱਚ ਬਣਾਈਆਂ ਸਿੱਖਿਆ-ਨੀਤੀਆਂ ਤੇ ਯੋਜਨਾਵਾਂ ਤੇ ਚਰਚਾ ਕਰਦਿਆ ਕਿਹਾ ਕਿ ਮੌਜੂਦਾ ਦੌਰ ਵਿੱਚ ਤੇ ਭਵਿੱਖ ਵਿੱਚ ਵੀ ਉਪਯੁਕਤ ਖਰਚੇ ਤੇ ਸਭ ਵਰਗਾਂ ਤੇ ਸ਼੍ਰੇਣੀਆਂ ਲਈ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਾਡਾ ਟੀਚਾ ਹੋਣਾ ਚਾਹੀਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋਫੈਸਰ ਕਰਮਜੀਤ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਭਾਰਤੀ ਸਿੱਖਿਆ-ਖੇਤਰ ਦਾ ਭਵਿੱਖ ਡਿਜ਼ੀਟਲ ਤਕਨੀਕਾਂ ਨੂੰ ਅਪਨਾਉਣ ਦੇ ਨਾਲ-ਨਾਲ ਅਗਾਂਹ-ਵਧੂ ਸਿੱਖਿਆ ਨੀਤੀਆਂ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਇਹਨਾਂ ਦੀ ਪਹੁੰਚ ਵਧਾਉਣ ਤੇ ਨਿਰਭਰ ਕਰੇਗਾ।
ਇਸ ਸੱਤ-ਰੋਜ਼ਾ ਵਰਕਸ਼ਾਪ ਵਿੱਚ ਸਿੱਖਿਆ ਖੇਤਰ ਦੇ ਵੱਖ-ਵੱਖ ਮਾਹਿਰਾਂ ਨੇ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਨੀਤੀਆਂ ਤੇ ਬਦਲਾਵਾਂ ਤੇ ਕੇਂਦਰਿਤ ਕਰਦਿਆਂ ਅਜਿਹੀਆਂ ਵਿਧੀਆਂ ਤੇ ਡਿਜ਼ੀਟਲ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਿਹਨਾਂ ਨੂੰ ਆਨਲਾਈਨ ਤੇ ਆਫਲਾਈਨ ਦੋਵਾ ਤਰ੍ਹਾਂ ਦੇ ਕਲਾਸ-ਰੂਮਾਂ ਵਿੱਚ ਪ੍ਰਯੋਗ ਵਿੱਚ ਲਿਆਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ‘ਬਲਨੈਡਿੰਡ ਤਕਨੀਕਾਂ ਤੇ ਆਧਾਰਿਤ ਅਧਿਆਪਣ’ ਵਿਸ਼ੇ ਤੇ ਬੋਲਦਿਆ ਡਾ. ਜੈ ਸ੍ਰੀ ਛਿੰਦੇ, ਮੁਖੀ, ਡਿਪਾਰਟਮੈਂਟ ਆਫ ਐਜ਼ੂਕੇਸ਼ਨਲ ਟੈਕਨੋਲੌਜੀ, ਡਾਇਰੈਕਟਰ, ਟੀਚਿੰਗ ਲਰਨਿੰਗ ਸੈਂਟਰ, ਐੱਸ. ਐੱਨ. ਡੀ. ਟੀ. ਵੂਮੈੱਨ ਯੂਨੀਵਰਸਿਟੀ, ਮੁੰਬਈ ਨੇ ਕਿਹਾ ਕਿ ਤਕਨੀਕੀ ਜਾਣਕਾਰੀ ਤੇ ਅਧਿਆਪਕ ਦੇ ਗਿਆਨ ਦੇ ਆਪਸੀ ਸੰਤੁਲਿਨ ਨਾਲ ਹੀ ਸਿਖਾਉਣ ਤੇ ਪੜਾਉਣ ਦੇ ਮਿੱਥੇ ਟੀਚਿਆਂ ਨੂੰ ਹਾਸਿਲ ਕਰਨਾ ਸੰਭਵ ਹੋ ਸਕੇਗਾ। ਇਸ ਸ਼ੈਸ਼ਨ ਦੇ ਦੂਜੇ ਭਾਸ਼ਣ ਵਿੱਚ ਡਾ. ਪ੍ਰਤੀਕ ਭਾਟੀਆ, ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੌਜੀ ਨੇ ‘ਫਲਿੱਪ ਲਰਨਿੰਗ ਐਂਡ ਡਿਵੈਂਲਪਮੈਂਟ ਆਫ ਆਨ ਮੂਕਸ’ ਵਿਸ਼ੇ ਤੇ ਬੋਲਦਿਆਂ ਫਲਿੱਪ ਲਰਨਿੰਗ ਵਿਧੀ ਤੇ ਅਧਿਆਪਕਾਂ ਨੂੰ ਆਪਣੇ ਖੁਦ ਦੇ ਮੂਕਸ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਸੁਨੀਲ ਦੱਤ, ਮੁਖੀ, ਡਿਪਾਰਟਮੈਂਟ ਆਫ਼ ਐਜੂਕੇਸ਼ਨਲ ਮੈਨਜਮੈਂਟ ਐਂਡ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਨੇ ਆਪਣੇ ਭਾਸ਼ਣ ਵਿੱਚ ਬਲੈਨਡਿੰਡ ਲਰਨਿੰਗ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਇਹਨਾਂ ਤਕਨੀਕਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਸਿੱਖਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ।
ਪ੍ਰੋਗਰਾਮ ਦੌਰਾਨ ਡਾ. ਜੈਅੰਤੀ ਦੱਤਾ, ਡਿਪਟੀ ਡਾਇਰੈਕਟਰ, ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਸੈਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਦੇ ਪੱਧਰ ਨੂੰ ਮਾਪਣ ਤੇ ਉਸਦੇ ਆਧਾਰ ਤੇ ਸਿਖਲਾਈ ਦੇ ਤਰੀਕਿਆਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਬਾਰੇ ਮੁੱਖ ਨੁਕਤੇ ਸਾਂਝੇ ਕੀਤੇ। ਡਾ. ਅਰਵਿੰਦ ਕੁਮਾਰ ਝਾਅ, ਡੀਨ, ਸਕੂਲ ਆਫ ਐਜ{ਕੇਸ਼ਨ, ਬਾਬਾ ਭੀਮ ਰਾਉ ਅੰਬੇਦਕਰ ਯੂਨੀਵਰਸਿਟੀ, ਲਖਨਊ ਦਾ ਭਾਸ਼ਣ ‘ਕਸਿੰਟਕਟਿਵ ਪੈਡਾਗੌਜੀ ਐਂਡ ਇੱਟਸ ਇੰਪਲੀਮੈਨਟੇਸ਼ਨਜ਼ ਇੰਨ ਲਰਨਿੰਗ ਤੇ ਕੇਂਦਰਿਤ ਸੀ। ਉਹਨਾਂ ਤੋਂ ਅਗਲਾ ਭਾਸ਼ਣ ਡਾ. ਅਦਿੱਤ ਗੁਪਤਾ, ਪ੍ਰਿੰਸੀਪਲ, ਮਾਡਲ ਇੰਸਟੀਚਿਊਟ ਆਫ ਐਜੂਕੇਸ਼ਨ, ਜੰਮੂ ਦਾ ਸੀ ਜਿਹੜਾ ਕਿ ਤਕਨੀਕੀ ਤੇ ਖੋਜ ਕਾਰਜਾਂ ਦੇ ਵਿਕਾਸ ਵਿੱਚ ਨਵੀਆਂ ਵਿਧੀਆਂ ਦੀ ਸੁਚੱਜੀ ਵਰਤੋਂ ਤੇ ਆਧਾਰਿਤ ਸੀ।
ਇਸ ਮੌਕੇ ਤੇ ਧੰਨਵਾਦ ਦਾ ਮਤਾ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਸ਼ੈਲੇਂਦਰ ਸਿੱਧੂ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਭਾਰਤ ਦੇ 23 ਰਾਜਾਂ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਤੋਂ ਅਧਿਆਪਕਾਂ ਨੇ ਹਿੱਸਾ ਲਿਆ।